Author Topic: 41th Block Primary Mini Games 2018 Phagwara 1 has been closed.  (Read 5978 times)

0 Members and 1 Guest are viewing this topic.

Offline Gaurav Rathore

  • Global Moderator
  • Hero Member
  • *****
  • Posts: 2844
  • OS:
  • Windows 7/Server 2008 R2 Windows 7/Server 2008 R2
  • Browser:
  • Chrome 68.0.3440.106 Chrome 68.0.3440.106
41th Block Primary Mini Games 2018 Phagwara 1 has been closed.
« on: September 16, 2018, 10:24:44 AM »
41ਵੀਆਂ ਬਲਾਕ ਪ੍ਰਾਇਮਰੀ ਮਿੰਨੀ ਸਕੂਲ ਖੇਡਾਂ ਬਲਾਕ ਫਗਵਾੜਾ 1 ਦੀ ਹੋਈ ਸਮਾਪਤੀ

ਫਗਵਾੜਾ 15 ਸਤੰਬਰ (ਰਾਠੌਰ) ਪੜ੍ਹੋ ਪੰਜਾਬ, ਖੇਡੋ ਪੰਜਾਬ ਤਹਿਤ ਪਿਛਲੇ ਤਿੰਨ ਦਿਨਾਂ ਤੋਂ ਸਰਕਾਰੀ ਸੀ.ਸੈ.ਸਕੂਲ, ਫਗਵਾੜਾ ਲੜਕੇ ਦੀ ਗਰਾਉਂਡ ਵਿੱਚ ਚੱਲ ਰਹੀਆਂ 41ਵੀਆਂ ਬਲਾਕ ਪ੍ਰਾਇਮਰੀ ਮਿੰਨੀ ਸਕੂਲ ਖੇਡਾਂ ਅਮਿਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈਆਂ। ਸਮਾਪਤੀ ਅਤੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਰਣਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ-1 ਸਨ। ਸਮਾਗਮ ਦੀ ਸ਼ੁਰਆਤ ਸੱਭਿਆਚਾਰਕ ਪ੍ਰੋਗਰਾਮ ਨਾਲ ਸ਼ੁਰੂ ਹੋਈ। ਆਪਣੇ ਭਾਸ਼ਣ ਵਿੱਚ ਉਨਾਂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਪ੍ਰਮੁੱਖ ਅੰਗ ਹਨ। ਜੋ ਸਾਡੇ ਜੀਵਨ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਂਦੀਆਂ ਹਨ। ਨਾਲ ਹੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਹਨ। ਉਨਾਂ ਨੇ ਪੜਾਈ ਦੇ ਨਾਲ ਖਿਡਾਰੀਆਂ ਨੂੰ ਖੇਡਾਂ ਵਿੱਚ ਹੋਰ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੁੇਰਿਤ ਕੀਤਾ। ਉਨਾਂ ਨੇ ਜੇਤੂ ਖਿਡਾਰੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਵੱਲੋ 6500 ਰੁਪਏ ਦੀ ਰਾਸ਼ੀ ਬਲਾਕ ਟੂਰਨਾਮੈਂਟ ਕਮੇਟੀ ਨੂੰ ਭੇਂਟ ਕੀਤੀ ਗਈ।ਇਨਾਂ ਖੇਡਾਂ ਵਿੱਚ ਸੈਂਟਰ ਖੇੜਾ, ਫਗਵਾੜਾ ਮੁੰਡੇ, ਕਿਰਪਾਲਪੁਰ, ਭੁੱਲਾ ਰਾਇ, ਸੰਗਤਪੁਰ ਤੇ ਪੰਡੋਰੀ ਦੀਆਂ ਟੀਮਾਂ ਨੇ ਭਾਗ ਲਿਆ। ਬੱਚਿਆ ਦੀਆਂ ਦੌੜਾਂ, ਲੰਬੀ ਛਲਾਂਗ, ਕੁਸ਼ਤੀ, ਗੋਲਾ ਸੁੱਟਣਾ, ਰੱਸਾਕਸੀ, ਰੱਸੀ  ਟੱਪਣਾ, ਖੋ-ਖੋ, ਕਬੱਡੀ, ਫੁੱਟਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਰੱਸਾਕਸੀ ਵਿੱਚ ਖੇੜਾ, ਫੁੱਟਬਾਲ ਵਿੱਚ ਕਿਰਪਾਲਪੁਰ, ਸਰਕਲ ਸਟਾਈਲ ਕਬੱਡੀ ਫਗਵਾੜਾ ਮੁੰਡੇ , ਨੈਸ਼ਨਾਲ ਸਟਾਈਲ ਕਬੱਡੀ ਮੁੰਡੇ ਵਿੱਚ ਭੁੱਲਾ ਰਾਇ, ਖੋ-ਖੋ ਮੁੰਡੇ ਵਿੱਚ ਸੰਗਤਪੁਰ ਤੇ ਖੋ-ਖੋ ਕੁੜੀਆਂ ਵਿੱਚ ਪੰਡੋਰੀ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਵੱਲੋ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਮੁੂਹ ਸੀ.ਐਚ.ਟੀ., ਐਚ. ਟੀ , ਬਲਾਕ ਟੂਰਨਾਮੈਂਟ ਕਮੇਟੀ ਅਤੇ ਅਧਿਆਪਕਾਂ ਵੱਲੋ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।ਬੀਪੀਈਓ ਵੱਲੋ ਸਮੂਹ ਸੀ.ਐਚ.ਟੀ. ਅਤੇ ਤੇ ਬਲਾਕ ਟੂਰਨਾਮੈਂਟ ਕਮੇਟੀ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਬਲਾਕ ਟੂਰਨਾਮੈਂਟ ਕਮੇਟੀ ਤੇ ਅਧਿਆਪਕਾਂ ਵੱਲੋ ਬੱਚਿਆਂ ਦੀ ਰਿਫਰੈਸ਼ਮੈਂਟ ਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਹੋਇਆ । ਸੈਂਟਰ ਇੰਚਾਰਜ ਕੁਲਵਿੰਦਰ ਕੌਰ ਅਤੇ ਰੇਨੂੰ ਬਾਲਾ ਵੱਲੋਂ 2100 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।
ਇਸ ਮੌਕੇ ਤੇ ਸੰਨੀ ਡੇਵਿਟ, ਕੁਲਵਿੰਦਰ ਕੌਰ, ਰੇਨੂੰ ਬਾਲਾ, ਕੁਲਵਿੰਦਰ, ਕੁਲਵੀਰ ਕੌਰ, ਕੁਲਵਿੰਦਰ ਰਾਏ, ਜਸਵੀਰ ਭੰਗੂ, ਗੌਰਵ ਸਿੰਘ ਰਾਠੌਰ, ਜਗਦੀਸ਼ ਸਿੰਘ, ਨਵਤੇਜ ਸਿੰਘ, ਜਸਬੀਰ ਸਿੰਘ ਸੈਣੀ, ਰਾਮਪਾਲ, ਪਰਸ਼ੋਤਮ ਕੁਮਾਰ, ਲਖਬੀਰ ਸਿੰਘ, ਤੀਰਥ ਸਿੰਘ, ਰਵਿੰਦਰ ਕੁਮਾਰ, ਰਾਣੀ, ਉਰਮਿਲਾ ਦੇਵੀ, ਬਲਵਿੰਦਰ ਕੌਰ, ਰੋਹਿਨੀ, ਪ੍ਰਵੀਨ ਰਾਣੀ, ਪ੍ਰਭਜੀਤ ਕੌਰ, ਪਰਮਜੀਤ ਕੌਰ, ਰੇਨੂੰ ਬਾਲਾ, ਗੁਰਪ੍ਰੀਤ ਕੌਰ, ਪਰਮਿੰਦਰਪਾਲ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਨਛੱਤਰ ਕੌਰ, ਸੁਰਿੰਦਰ ਕੁਮਾਰ, ਨਿਖਿਲ ਬਜਾਜ, ਹਰਪ੍ਰੀਤ ਸਿੰਘ, ਕਮਲ ਗੁਪਤਾ, ਸਰਬਜੀਤ ਕੁਮਾਰ, ਸੰਦੀਪ ਕੁਮਾਰ, ਸੁਖਦੇਵ ਸਿੰਘ, ਕਮਲ ਕੁਮਾਰ, ਮੁਨੀਸ਼, ਮਨੋਜ ਕੁਮਾਰ, ਸੁਸ਼ਮਾ, ਨਛੱਤਰ ਕੌਰ, ਸੰਦੀਪ ਕੁਮਾਰੀ, ਬਿਕਰ ਸਿੰਘ, ਸ਼ੁਸਮਾ, ਨਰੇਸ਼ ਕੌਰ, ਆਦਿ ਅਧਿਆਪਕ ਮੌਜੂਦ ਸਨ।


« Last Edit: September 16, 2018, 10:26:20 AM by Rathore G »

Offline Gaurav Rathore

  • Global Moderator
  • Hero Member
  • *****
  • Posts: 2844
  • OS:
  • Windows 7/Server 2008 R2 Windows 7/Server 2008 R2
  • Browser:
  • Chrome 68.0.3440.106 Chrome 68.0.3440.106
Re: 41th Block Primary Mini Games 2018 Phagwara 1 has been closed.
« Reply #1 on: September 16, 2018, 10:53:39 AM »

Rajnewinfo

Re: 41th Block Primary Mini Games 2018 Phagwara 1 has been closed.
« Reply #1 on: September 16, 2018, 10:53:39 AM »