Author Topic: 3 ਜੁਲਾਈ ਨੂੰ ਡਿਊਟੀ ਦੇਣ ਵਾਲੇ ਚੋਣ ਅਮਲੇ ਨੂੰ 4 ਜੁਲਾĀ  (Read 179 times)

0 Members and 1 Guest are viewing this topic.

Offline Gaurav Rathore

  • Global Moderator
  • Hero Member
  • *****
  • Posts: 2844
ਪੰਚਾਇਤੀ ਚੋਣਾਂ-2013'
3 ਜੁਲਾਈ ਨੂੰ ਡਿਊਟੀ ਦੇਣ ਵਾਲੇ ਚੋਣ ਅਮਲੇ ਨੂੰ 4 ਜੁਲਾਈ ਦੀ ਛੁੱਟੀ ਹੋਵੇਗੀ



ਪਟਿਆਲਾ, 28 ਜੂਨ (ਬਬ) : ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਨੇ ਦੱਸਿਆ ਹੈ ਕਿ 3 ਜੁਲਾਈ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਜ਼ਿਲ੍ਹਾ ਪਟਿਆਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੋਟਾਂ ਤੋਂ ਅਗਲੇ ਦਿਨ ਭਾਵ 4 ਜੁਲਾਈ ਨੂੰ ਆਰਾਮ ਕਰਨ ਲਈ ਛੁੱਟੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕੇਵਲ ਚੋਣ ਡਿਊਟੀ ਦੇਣ ਵਾਲੇ ਸਟਾਫ 'ਤੇ ਹੀ ਲਾਗੂ ਹੋਵੇਗਾ।
ਸ਼੍ਰੀ ਜੀ.ਕੇ. ਸਿੰਘ ਨੇ ਸਮੂਹ ਪੋਲਿੰਗ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰੀ ਕੀਤੀ ਜਾਵੇ ਤਾਂ ਜੋ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਪੰਚਾਇਤੀ ਚੋਣਾਂ ਦੇ ਸਮੁੱਚੇ ਅਮਲ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ 30 ਜੂਨ ਨੂੰ ਹੋਣ ਵਾਲੀ ਰਿਹਰਸਲ ਵਿੱਚ ਵੀ ਚੋਣ ਸਟਾਫ ਨੂੰ ਸਮੇਂ ਸਿਰ ਸ਼ਾਮਲ ਹੋਣ ਦੀ ਅਪੀਲ ਕੀਤੀ।
« Last Edit: June 28, 2013, 06:26:29 PM by australainmunda »

Rajnewinfo