Author Topic: ਪੰਜਾਬ ਸਰਕਾਰ ਵਲੋ ਅਨ-ਏਡਿਡ ਸਕੂਲਾਂ ਦੀ ਫੀਸ ਢਾਂਚੇ &  (Read 155 times)

0 Members and 1 Guest are viewing this topic.

Offline < Raj >

  • Administrator
  • Hero Member
  • *****
  • Posts: 29132
ਪੰਜਾਬ ਸਰਕਾਰ ਵਲੋ ਅਨ-ਏਡਿਡ ਸਕੂਲਾਂ ਦੀ ਫੀਸ ਢਾਂਚੇ ਨੂੰ ਜਾਂਚਣ ਲਈ ਕਮੇਟੀ ਗਠਿਤ


ਚੰਡੀਗੜ੍ਹ,4 ਜੁਲਾਈ (ਪੰਜਾਬ ਅਪਡੇਟ ਬਿਊਰੋ)- ਪੰਜਾਬ ਸਰਕਾਰ ਨੇ ਰਾਜ ਦੇ ਅਨ-ਏਡਿਡ ਸਕੂਲਾਂ ਦੀ ਫੀਸ ਢਾਂਚੇ ਨੂੰ ਜਾਂਚਣ ਲਈ ਕਮੇਟੀ ਦਾ ਗਠਨ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗਠਿਤ ਕੀਤੀ ਕਮੇਟੀ ਵਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧ ਵਿਚ ਸੁਣਵਾਈ ਦੀ ਅਗਲੀ ਮਿਤੀ 20 ਜੁਲਾਈ 2013 ਸਵੇਰੇ 11:00 ਵਜੇ ਕਮੇਟੀ ਦੇ ਦਫਤਰ ਵਿਖੇ ਕਮਰਾ ਨੰ:23 ਦੂਸਰੀ ਮੰਜਲ ਬਲਾਕ-ਡੀ, ਵਿਦਿਆ ਭਵਨ ਫੇਜ-8 ਮੋਹਾਲੀ ਵਿਖੇ ਨਿਰਥਾਰਤ ਕੀਤੀ ਗਈ ਹੈ ।

ਬੁਲਾਰੇ ਨੇ ਅੱਗੇ ਦੱਸਿਆ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ ਜੇਕਰ ਚਾਹੇ ਤਾਂ ਆਪਣੇ ਵਿਚਾਰ ਪੇਸ਼ ਕਰਕੇ ਸਹਾਇਤਾ ਦੇਣ ਲਈ ਕਮੇਟੀ ਅੱਗੇ ਪੇਸ਼ ਹੋ ਸਕਦੇ ਹਨ।

Rajnewinfo