Author Topic: Punjab govt increases ex-gratia grant upto Rs 10 lakh  (Read 488 times)

0 Members and 1 Guest are viewing this topic.

Offline Rathore G

  • Global Moderator
  • Hero Member
  • *****
  • Posts: 2842
Punjab govt increases ex-gratia grant upto Rs 10 lakh
« on: June 28, 2013, 05:45:53 PM »
Punjab govt increases ex-gratia grant upto Rs 10 lakh
Friday, June,28 2013
CHANDIGARH: In continuation of implementation of the recommendation of the 5th Punjab Pay commission regarding pension and other retirement benefits, the Punjab Government has issued instructions regarding payment of ex-gratia for death of a government employee under different circumstances.

Disclosing this here today, a spokesperson of finance department said that where death occurs in harness or the employee is permanently disabled and rendered unfit for further service, the ex-gratia payment shall be made at the rate of Rs. one lakh only on a uniform basis.

He said that in case where death occurs in harness due to causes attributable to service i.e. for reasons which are directly or substantially connected with the performance of official duties and directly is clearly relatable to performance of such duties, the payment of ex-gratia shall be equal to 24 times the revised basic pay of the employee on the date of his/her death, with a minimum of Rs. two lakh and maximum of Rs. four lakhs.

 Similarly if death occurs in performance of duty such as dealing with riots, terrorist attack or enemy action, ex-gratia shall be paid Rs. ten lakhs on a uniform basis, he added.

The Spokesperson further said that these instructions are issued in the light of implementation of the recommendations of the fifth punjab pay commission regarding pension and other retirement benefits and shall be deemed to have come into with effect from 1-1-2006.

Offline < Raj >

  • Administrator
  • Hero Member
  • *****
  • Posts: 27442
ਪੰਜਾਬ ਸਰਕਾਰ ਨੇ ਐਕਸ-ਗ੍ਰੇਸ਼ੀਆਂ ਗ੍ਰਾਂਟ ਦੀ ਰਾਸ਼ੀ 10 ਲੱਖ ਰੁਪਏ ਤੱਕ ਕੀਤੀ


ਚੰਡੀਗੜ੍ਹ,28 ਜੂਨ (ਪੰਜਾਬ ਅਪਡੇਟ ਬਿਊਰੋ)- ਪੰਜਾਬ ਸਰਕਾਰ ਨੇ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਪੈਨਸ਼ਨ ਅਤੇ ਹੋਰ ਸੇਵਾਮੁਕਤੀ ਦੇ ਲਾਭਾਂ ਸਬੰਧੀ ਤਜਵੀਜਾਂ ਨੂੰ ਲਾਗੂ ਕਰਨ ਦੇ ਮਕਸਦ ਨਾਲ ਸਰਕਾਰੀ ਮੁਲਾਜ਼ਮਾਂ ਦੀ ਵੱਖ-ਵੱਖ ਹਾਲਤਾਂ ਚ ਮੌਤ ਹੋ ਜਾਣ ਬਾਅਦ ਮਿਲਣ ਵਾਲੀ ਐਕਸ-ਗ੍ਰੇਸ਼ੀਆਂ ਗ੍ਰਾਂਟ ਸਬੰਧੀ ਮਹੱਤਵਪੂਰਣ ਹਦਾਇਤਾਂ ਤੇ ਸਪੱਸ਼ਟੀਕਰਣ ਜਾਰੀ ਕੀਤੇ ਹਨ। ਹੁਣ ਐਕਸ-ਗ੍ਰੇਸ਼ੀਆਂ ਗ੍ਰਾਂਟ ਦੀ ਰਾਸ਼ੀ 1 ਲੱਖ ਤੋਂ 10 ਲੱਖ ਰੁਪਏ ਤੱਕ ਮਿਲੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਜਾਂ ਉਹ ਪੱਕੇ ਤੌਰ ਤੇ ਅਯੋਗ ਹੋ ਜਾਂਦਾ ਹੈ ਤੇ ਅੱਗੋਂ ਨੌਕਰੀ ਕਰਨ ਲਈ ਅਣਫਿੱਟ ਮੰਨਿਆ ਜਾਂਦਾ ਹੈ ਤਾਂ ਅਜਿਹੇ ਮਾਮਲਿਆਂ ਚ ਐਕਸ-ਗ੍ਰੇਸ਼ੀਆਂ ਗ੍ਰਾਂਟ ਇਕਸਾਰ ਪੱਧਰ ਤੇ ਇਕ ਲੱਖ ਰੁਪਏ ਅਦਾ ਕੀਤੀ ਜਾਵੇਗੀ।

ਇਸੇ ਤਰ੍ਹਾਂ ਜੇਕਰ ਮੁਲਾਜ਼ਮ ਦੀ ਮੌਤ ਆਪਣੀ ਡਿਊਟੀ ਦੌਰਾਨ ਸੇਵਾਵਾਂ ਨਿਭਾਉਂਦਿਆਂ ਹੋਈ ਹੈ ਅਤੇ ਮੌਤ ਦਾ ਕਾਰਣ ਸਿੱਧੇ ਰੂਪ ਚ ਉਸਦੀਆਂ ਦਫਤਰੀ ਸੇਵਾਵਾਂ ਨਾਲ ਸਬੰਧਿਤ ਹੈ ਤਾਂ ਐਕਸ-ਗ੍ਰੇਸ਼ੀਆਂ ਗ੍ਰਾਂਟ ਦੇ ਰੂਪ ਚ ਮੁਲਾਜ਼ਮ ਦੇ ਦਿਹਾਂਤ ਸਮੇਂ ਉਸਦੀ ਰਿਵਾਇਜ਼ਡ ਬੇਸਿਕ ਤਨਖਾਹ ਤੋਂ 24 ਗੁਣਾਂ ਬਰਾਬਰ ਦੀ ਰਾਸ਼ੀ ਦਿੱਤੀ ਜਾਵੇਗੀ, ਜੋ ਕਿ ਘੱਟੋਂ-ਘੱਟ 2 ਲੱਖ ਰੁਪਏ ਅਤੇ ਵੱਧੋਂ-ਵੱਧ 4 ਲੱਖ ਰੁਪਏ ਹੋਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਡਿਊਟੀ ਨਿਭਾਉਂਦਿਆਂ ਮੌਤ ਦੰਗਿਆਂ, ਦਹਿਸ਼ਤਗਰਦੀ ਕਾਰਵਾਈਆਂ ਜਾਂ ਦੁਸ਼ਮਣ ਦੇ ਹਮਲੇ ਦੌਰਾਨ ਹੁੰਦੀ ਹੈ ਤਾਂ ਐਕਸ-ਗ੍ਰੇਸ਼ੀਆਂ ਗ੍ਰਾਂਟ ਇਕਸਾਰ ਪੱਧਰ ਤੇ 10 ਲੱਖ ਰੁਪਏ ਅਦਾ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੇ ਇਹ ਹੁਕਮ 1 ਜਨਵਰੀ, 2006 ਤੋਂ ਲਾਗੂ ਮੰਨੇ ਜਾਣਗੇ।